Tera Bhana Mitha Lyrics Punjabi Fonts: Amrinder Gill

Tera Bhana Mitha Lyrics Punjabi Fonts: Amrinder Gill

tera-bhana-mitha-lyrics-punjabi-fonts-amrinder-gill

ਐਲਬਮ: ਤੇਰਾ ਭਾਣੇ ਮਿੱਠਾ

ਗਾਇਕ: ਅਮਰਿੰਦਰ ਗਿੱਲ

ਸੰਗੀਤ: ਗੁਰਮੀਤ

ਬੋਲ: ਰਾਜ ਬਰਾੜ

ਲੇਬਲ: ਟੀ-ਸੀਰੀਜ਼

ਅੰਤਰਾਲ: 04:39

ਜਾਰੀ: ਜਨਵਰੀ 16, 2016

ਅਮਰਿੰਦਰ ਗਿੱਲ: ਤੇਰਾ ਭਾਣਾ ਮੀਠਾ ਲ਼ਾਗੇ: ਧਾਰਮਿਕ ਗੀਤ

ਜੱਲ਼ਾਦਾ ਏਨਾ ਬਾਲਣ ਬਾਲ ਤਵੀ ਸੜ ਸੜਕੇ ਹੋ ਜਾਏ ਲਾਲ,
ਜੱਲ਼ਾਦਾ ਏਨਾ ਬਾਲਣ ਬਾਲ ਤਵੀ ਸੜ ਸੜਕੇ ਹੋ ਜਾਏ ਲਾਲ,
ਮੇਰਾ ਹੋ ਜਾਣਾ ਕੁਰਬਾਨ ਮੇਰੇ ਮਾਲਕ ਨੂੰ ਭਾ ਜਾਵੇ,
ਏਨੀ ਤੱਤੀ ਕਰ ਦਿਓ ਰੇਤ ਮਜ਼ਾ ਮਰਨੇ ਦਾ ਆ ਜਾਵੇ,
ਏਨੀ ਤੱਤੀ ਕਰ ਦਿਓ ਰੇਤ ਮਜ਼ਾ ਮਰਨੇ ਦਾ ਆ ਜਾਵੇ।

ਸਿੱਖੀ ਦਾ ਬਾਗ਼ ਨੂੰ ਸਿੰਝਕੇ, ਇਹ ਬੱਟੇ ਪਾਲ ਜਾਵਾਂਗਾ,
ਜ਼ੁਲਮ ਨੂੰ ਸਾੜ ਦੇਵਣ ਜੋ, ਓਹ ਦੀਵੇ ਬਾਲ ਜਾਵਾਂਗਾ,
ਮੇਰੇ ਸੀਨੇ ਵਿਚ ਜੁਨੂਨ ਸਿੱਖੀ ਦਾ, ਬੱਟਾ ਹੋਵੇ ਤੂੰ,
ਪਾਵਾਂ ਪਾਣੀ ਦੀ ਥਾਂ ਖੂਨ ਕੇ ਇਹ ਬੂਟਾ ਲਹਿਰਾ ਜਾਵੇ,
ਏਨੀ ਤੱਤੀ ਕਰ ਦਿਓ ਰੇਤ ਮਜ਼ਾ ਮਰਨੇ ਦਾ ਆ ਜਾਵੇ,
ਏਨੀ ਤੱਤੀ ਕਰ ਦਿਓ ਰੇਤ ਮਜ਼ਾ ਮਰਨੇ ਦਾ ਆ ਜਾਵੇ।

ਜੇ ਤੇਰੇ ਜ਼ੁਲਮ ਦੀ ਹੱਦ ਨਹੀਂ, ਮੇਰਾ ਵੀ ਖੂਬ ਜ੍ਹੁੇਰਾ ਏ,
ਇਹ ਸੱਚਾ ਇਸ਼ਕ ਹੈ ਮੇਰਾ, ਓਹ ਰੱਬ ਮਹਿਬੂਬ ਮੇਰਾ ਏ,
ਤੂੰ ਭਾਵੇਂ ਚਰਖੜੀਆਂ ਤੇ ਚਾੜ ਗੁਰੂ ਦਾ ਸਿੱਖ ਨਾ ਮੰਨੇ ਹਾਰ,
ਭਾਵੇਂ ਲਾਂਪੂ ਲਾਕੇ ਸਾੜ ਕੇ ਸਿੱਖ ਸ਼ਹੀਦੀ ਪਾ ਜਾਵੇ,
ਏਨੀ ਤੱਤੀ ਕਰ ਦਿਓ ਰੇਤ ਮਜ਼ਾ ਮਰਨੇ ਦਾ ਆ ਜਾਵੇ,
ਏਨੀ ਤੱਤੀ ਕਰ ਦਿਓ ਰੇਤ ਮਜ਼ਾ ਮਰਨੇ ਦਾ ਆ ਜਾਵੇ।

ਓਸ ਮਾਲਕ ਦਾ ਸਿਰ ਮੇਰੇ, ਹਜੇ ਤਟ ਕਰਜ਼ ਬਾਕੀ ਏ,
ਹਜ਼ਾਰਾਂ ਵਾਰ ਗਏ ਜਾਨਾਂ ਮੇਰਾ ਵੀ ਫਰਜ਼ ਬਾਕੀ ਏ,
ਸਾਨੂੰ ਸਿੱਖੀ ੳੁੱਤੇ ਮਾਣ ਮੈਂ ਹੋਣਾ ਧਰਮ ਲਈ ਕੁਰਬਾਨ,
ਦੇਣੀ ਪੈਂਦੀ ਏ ਫਿਰ ਜਾਨ ਹਨੇਰਾ ਜ਼ੁਲਮ ਦਾ ਛਾਅ ਜਾਵੇ,
ਏਨੀ ਤੱਤੀ ਕਰ ਦਿਓ ਰੇਤ ਮਜ਼ਾ ਮਰਨੇ ਦਾ ਆ ਜਾਵੇ,
ਏਨੀ ਤੱਤੀ ਕਰ ਦਿਓ ਰੇਤ ਮਜ਼ਾ ਮਰਨੇ ਦਾ ਆ ਜਾਵੇ।